147th Modi Jayanti celebrated at Multani Mal Modi College
Patiala: 21 October 2022
Multani Mal Modi College, Patiala today organised a Hawan Yajna on the eve of 147th Modi Jayanti. A week-long academic, literary and skill -based competitions and activities were organised to remember the legacy of visionary founder and to pay obeisance to Rai Bahadur Seth Multani Mal Modi ji. The management committee of the college said that he was one of the leading social reformers in this region who believed in the transformation of society by educating the underprivileged and marginalised sections of the society.
College Principal Dr. Khushvinder Kumar ji while remembering the legacy of the founder of the college said that he used education as a medium for bringing social change and to develop a democratic space for critical thinking. His vision is our guiding force, and the society should be thankful to him.
During the week-long celebrations, various competitions and skill-based activities were organised to engage the students. A blood donation camp was organised by NSS wings, Buddy group and Red Ribbon Club on 14th October.The Department of Science organised an inter-institutional science fair on the theme, ‘Science, Society and environment’ in which various educational institutes from all India participated. A visit to the old age, ‘Mata Khivi Birdh Ghar, Patiala was organised by Departments of Sociology and Psychology to understand the psycho-social conditions of the old people of Punjab. The Computer Science Department organised a seminar on cyber-security for safe and secure banking. A Fire safety training was also held for fire safety in the lieu of upcoming festivals including Diwali. A new lab, ‘Financial Lab Cum Incubation Centre’ is also established. A special lecture on the topic of, ‘Students and the culture of Reading’ along with a book exhibition by the Department of English and Department of Punjabi was the special attraction among students. Career counselling by ICSI and a rally against stubble burning was also organised.
On the occasion of Modi Jayanti celebrations all staff members were present in the ceremony. Member of the managing committee Prof Surindra Lal also joined the Hawan Yajna ceremony.
ਮੋਦੀ ਜੈਅੰਤੀ ਮੌਕੇ ਮੋਦੀ ਕਾਲਜ ਵਿੱਚ ਖ਼ੂਨਦਾਨ ਕੈਂਪ, ਪੁਸਤਕ ਪ੍ਰਦਰਸ਼ਨੀ, ਵਿਸ਼ੇਸ਼ ਭਾਸ਼ਣ ਅਤੇ ਹਵਨ ਯੱਗ ਦਾ ਆਯੋਜਨ
ਪਟਿਆਲਾ: 21 ਅਕਤੂਬਰ, 2022
ਸਥਾਨਕ ਮੁਲਤਾਨੀ ਮੱਲ ਮੋਦੀ, ਕਾਲਜ ਪਟਿਆਲਾ ਵੱਲੋਂ ਕਾਲਜ ਦੇ ਸੰਸਥਾਪਕ ਸ਼੍ਰੀ ਰਾਏ ਬਹਾਦਰ ਸੇਠ ਮੁਲਤਾਨੀ ਮੱਲ ਮੋਦੀ ਜੀ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਕੀਤੇ ਸੱਤ ਰੋਜ਼ਾ ਸਮਾਗਮਾਂ ਦੀ ਲੜੀ ਅੱਜ ਪਵਿੱਤਰ ਹਵਨ ਦੇ ਆਯੋਜਨ ਨਾਲ ਸਪੰਨ ਹੋ ਗਈ। ਇਸ ਮੌਕੇ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਅਤੇ ਕਾਲਜ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ। ਪ੍ਰੋ. ਸੁਰਿੰਦਰ ਲਾਲ ਜੀ ਨੇ ਇਸ ਮੌਕੇ ਤੇ ਸੇਠ ਮੁਲਤਾਨੀ ਮੱਲ ਮੋਦੀ ਜੀ ਦੀ ਵਿਦਿਅਕ ਖੇਤਰਾਂ ਅਤੇ ਸਮਾਜਿਕ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜ ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅਤੇ ਵਿਗਿਆਨਕ ਨਜ਼ਰੀਏ ਦਾ ਸਦਾ ਰਿਣੀ ਰਹੇਗਾ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਕਿ ਇਸ ਪ੍ਰਸਿੱਧ ਸੰਸਥਾ ਦੇ ਵਿਚਾਰਸ਼ੀਲ ਸੰਸਥਾਪਕ ਦਾ ਸਿੱਖਿਆ ਪ੍ਰਤੀ ਸਮਰਪਣ ਅਤੇ ‘ਵਿਦਿਆ ਦਾਨ: ਉੱਤਮ ਦਾਨ’ ਦਾ ਫ਼ਲਸਫ਼ਾ ਮੋਦੀ ਕਾਲਜ ਦਾ ਰਾਹ-ਦੁਸੇਰਾ ਬਣਿਆ ਰਹੇਗਾ. ਇਸੀ ਫ਼ਲਸਫੇ ਦੇ ਆਧਾਰ ਤੇ ਕਾਲਜ ਦਹਾਕਿਆਂ ਤੋਂ ਸਾਰੇ ਸਮਾਜਿਕ ਵਰਗਾਂ ਵਿੱਚ ਗਿਆਨ ਦੀ ਰੌਸ਼ਨੀ ਵੰਡਦਾ ਰਿਹਾ ਹੈ।
ਪੂਰਾ ਹਫਤਾ ਚੱਲੇ ਵੱਖ-ਵੱਖ ਮੁਕਾਬਲਿਆਂ ਅਤੇ ਹੁਨਰ-ਆਧਾਰਿਤ ਗਤੀਵਿਧੀਆਂ ਦੀ ਲੜ੍ਹੀ ਤਹਿਤ 14 ਅਕਤੂਬਰ ਨੂੰ ਕਾਲਜ ਦੇ ਐਂਨ. ਐੱਸ.ਐੱਸ ਵਿੰਗਾਂ, ਬੱਡੀ ਗਰੁੱਪ ਅਤੇ ਰੈੱਡ ਰਿਬਨ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ‘ਖੂਨਦਾਨ-ਮਹਾਂਦਾਨ’ ਦੀ ਤਰਜ਼ ਤੇ ਕਾਲਜ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ।ਕਾਲਜ ਦੇ ਸਾਇੰਸ ਵਿਭਾਗਾਂ ਵੱਲੋਂ ‘ਸਾਇੰਸ, ਸੁਸਾਇਟੀ ਐਂਡ ਇੰਨਵਾਰਮੈਂਟ’ ਵਿਸ਼ੇ ਤੇ ਇੱਕ ਅੰਤਰ-ਸੰਸਥਾ ਵਿਗਿਆਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੂਰੇ ਭਾਰਤ ਤੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਕਾਲਜ ਦੇ ਸਮਾਜਿਕ ਵਿਗਿਆਨ ਵਿਭਾਗ ਅਤੇ ਮਨੋਵਿਗਿਆਨ ਵਿਭਾਗ ਵੱਲੋਂ ਸਥਾਨਕ ਬਿਰਧ-ਆਸ਼ਰਮ ‘ਮਾਤਾ ਖੀਵੀ ਬਿਰਧ-ਘਰ’ ਪਟਿਆਲਾ ਵਿੱਚ ਜਾਕੇ ਬੁਜ਼ਰਗਾਂ ਨਾਲ ਦੁੱਖ-ਸੁੱਖ ਸਾਂਝਾ ਕੀਤਾ ਗਿਆ ਅਤੇ ੳਹਨਾਂ ਦੀਆਂ ਸਮਾਜਿਕ-ਮਨੋਵਿਗਿਆਨਕ ਪ੍ਰਸਥਿਤੀਆਂ ਬਾਰੇ ਸਰਵੇ ਕੀਤਾ ਗਿਆ।ਕੰਪਿਊਟਰ ਸਾਇੰਸ ਡਿਪਾਰਟਮੈਂਟ ਵੱਲੋਂ ਸਾਈਬਰ-ਸਕਿਉਰਟੀ ਤੇ ਇੱਕ ਵਿਸ਼ੇਸ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਸੁਰੱਖਿਅਤ ਢੰਗ ਨਾਲ ਬੈਂਕ ਖਾਤਿਆਂ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ।ਪਟਿਆਲਾ ਦੇ ਫਾਇਰ-ਸੇਫਟੀ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਇੱਕ ਵਿਸ਼ੇਸ ਟਰੇਨਿੰਗ ਦਾ ਇੰਤਜ਼ਾਮ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਦੀਵਾਲੀ ਅਤੇ ਹੋਰ ਤਿਉਹਾਰਾਂ ਤੇ ਹੁੰਦੀਆਂ ਅੱਗ ਲੱਗਣ ਦੀਆਂ ਦੁਰਘਟਨਾਵਾਂ ਤੋਂ ਬੱਚਣ ਬਾਰੇ ਸਿਖਲਾਈ ਪ੍ਰਦਾਨ ਕਰਨਾ ਸੀ।ਕਾਲਜ ਵਿੱਚ ਇੱਕ ਨਵੀਂ ਲੈਬ,’ ਫਾਈਨੈਸ਼ੀਅਲ ਲੈਬ ਐਂਡ ਇੰਨਕੂਵੇਸ਼ਨ ਸੈਟਰ’ ਵੀ ਚਾਲੂ ਕੀਤੀ ਗਈ। ਇਸ ਤੋਂ ਬਿਨਾਂ ਇਸ ਹਫਤੇ ਦੌਰਾਨ ਹੀ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਣ ਦੀ ਆਦਤ ਵਿਕਿਸਤ ਕਰਨ ਲਈ ਇੱਕ ਵਿਸ਼ੇਸ਼ ਭਾਸ਼ਣ, ‘ਵਿਦਿਆਰਥੀ ਅਤੇ ਪੁਸਤਕਾਂ ਪੜ੍ਹਣ ਦਾ ਸੱਭਿਆਚਾਰ’ ਵੀ ਕਰਵਾਇਆ ਗਿਆ ਜਿਸ ਵਿੱਚ ਮੁੱਖ ਵਕਤਾ ਵੱਜੋਂ ਡਾ.ਸੁਰਜੀਤ ਸਿੰਘ, ਪ੍ਰੋਫੈਸਰ ਇੰਚਾਰਜ, ਪਬਲੀਕੇਸ਼ਨ ਬਿਊਰੋ ਨੇ ਸ਼ਿਰਕਤ ਕੀਤੀ।ਇਸ ਮੌਕੇ ਤੇ ਵਿਦਿਆਰਥੀਆਂ ਲਈ ਅੰਗਰੇਜ਼ੀ ਤੇ ਪੰਜਾਬੀ ਵਿਭਾਗਾਂ ਵੱਲੋਂ ਪੁਸਤਕ-ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਜ਼ਰੂਰਤ ਮੁਤਾਬਿਕ ਕਿਤਾਬਾਂ ਦੀ ਖਰੀਦ ਕੀਤੀ।ਆਈ. ਸੀ. ਐੱਸ. ਆਈ ਵੱਲੋਂ ਵਿਦਿਆਰਥੀਆਂ ਲਈ ਕੈਰੀਅਰ ਸਬੰਧੀ ਸਲਾਹ-ਮਸ਼ਵਰੇ ਦਾ ਖਾਸ ਸ਼ੈਸਨ ਅਤੇ ਕਾਲਜ ਦੇ ਐੱਨ.ਐੱਸ.ਐੱਸ ਅਤੇ ਐੱਨ.ਸੀ.ਸੀ ਵਿੰਗਾਂ ਵੱਲੋਂ ਪਰਾਲੀ ਜਾਲਣ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਇੱਕ ਰੈਲੀ ਵੀ ਆਯੋਜਿਤ ਕੀਤੀ ਗਈ।
ਮੋਦੀ ਜੈਯੰਤੀ ਦੇ ਅਵਸਰ ਤੇ ਕਾਲਜ ਦਾ ਸਮੁੱਚਾ ਸਟਾਫ਼ ਅਤੇ ਸੇਵਾਮੁਕਤ ਸਟਾਫ਼ ਮੈਂਬਰ ਵੀ ਹਵਨ ਯੱਗ ਦੌਰਾਨ ਵਿੱਚ ਹਾਜ਼ਰ ਸਨ।